ਸ਼੍ਰੀ ਗੁਰੂ ਤੇਗ ਬਹਾਦੁਰ ਜੀ ਦੀ ਪੂਰੇ ਵਿਸ਼ਵ ਦੇ ਮਾਨਵਅਧਿਕਾਰਾਂ ਦੇ ਪਹਿਲੇ ਮਹਾਨਾਇਕ – ਮੁੱਖ ਮੰਤਰੀ ਨਾਇਬ ਸਿੰਘ ਸੈਣੀ
ਚੰਡੀਗੜ੍ਹ ( ਜਸਟਿਸ ਨਿਊਜ਼)
– ਹਿੰਦ ਦੀ ਚਾਦਰ ਸ਼੍ਰੀ ਗੁਰੂ ਤੇਗ ਬਹਾਦੁਰ ਜੀ ਦੇ 350ਵੇਂ ਸ਼ਹੀਦੀ ਦਿਵਸ ਦੇ ਮੌਕੇ ‘ਤੇ ਪਵਿੱਤਰ ਯਾਤਰਾ ਦਾ ਉਦਘਾਟਨ ਸ਼ਨੀਵਹਰ ਨੂੰ ਸਿਰਸ ਦੇ ਰੋੜੀ ਦੀ ਪਵਿੱਤਰ ਭੂਮੀ ਤੋਂ ਕੀਤਾ ਗਿਆ। ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੀ ਮੌਜੂਦਗੀ ਵਿੱਚ ਗੁਰੂਸਰ ਰੋੜੀ ਸਾਹਿਬ ਗੁਰੂਦੁਆਰਾ ਵਿੱਚ ਅਰਦਾਸ ਦਾ ਪ੍ਰੋਗਰਾਮ ਹੋਇਆ। ਇਸ ਦੌਰਾਨ ਮੁੱਖ ਮੰਤਰੀ ਨੇ ਪਵਿੱਤਰ ਗੁਰੂਗ੍ਰੰਥ ਸਾਹਿਬ ਦੇ ਸਾਹਮਣੇ ਅਰਦਾਸ ਕਰਦੇ ਹੋਏ ਪ੍ਰਵੇਸ਼ ਦੀ ਸੁੱਖ-ਖੁਸ਼ਹਾਲੀ ਅਤੇ ਖੁਸ਼ਹਾਲੀ ਦੀ ਕਾਮਨਾ ਵੀ ਕੀਤੀ।
ਇਸ ਮੌਕੇ ‘ਤੇ ਆਪਣੈ ਸੰਬੋਧਨ ਵਿੱਚ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸ਼੍ਰੀ ਗੁਰੂ ਤੇਗ ਬਹਾਦੁਰ ਜੀ ਸਿਰਫ ਸਿੱਖਾਂ ਅਤੇ ਭਾਰਤ ਦੇ ਹੀ ਨਈਂ, ਸਗੋ ਪੂਰੇ ਵਿਸ਼ਵ ਦੇ ਮਾਨਵਅਧਿਕਾਰਾਂ ਦੇ ਪਹਿਲੇ ਮਹਾਨਾਇਕ ਹਨ। ਇਹ ਯਾਤਰਾ ਗੁਰੂ ਜੀ ਦੇ ਤੱਪ, ਤਿਆਗ, ਵਿਚਾਰ ਅਤੇ ਧਰਮ ਦੀ ਰੱਖਿਆ ਲਈ ਦਿੱਤੇ ਗਏ ਸਰਵੋਚ ਬਲਿਦਾਨ ਨੂੰ ਜਨ-ਜਨ ਤੱਕ ਪਹੁੰਚਾਉਣ ਦਾ ਇੱਕ ਵਿਆਪਕ ਮਹਾਮੁਹਿੰਮ ਹੈ।
ਉਨ੍ਹਾਂ ਨੇ ਕਿਹਾ ਕਿ ਸ਼੍ਰੀ ਗੁਰੂ ਤੇਗ ਬਹਾਦੁਰ ਜੀ ਦੇ 350ਵੇਂ ਸ਼ਹੀਦੀ ਸਾਲ ਦੇ ਮੌਕੇ ਵਿੱਚ ਸੂਬੇ ਵਿੱਚ ਚਾਰ ਪਵਿੱਤਰ ਯਾਤਰਾਵਾਂ ਕੱਢੀਆਂ ਜਾਣਗੀਆਂ। ਇਹ ਯਾਤਰਾਵਾਂ ਪੂਰੇ ਹਰਿਆਣਾ ਨੂੰ ਕਵਰ ਕਰਣਗੀਆਂ ਅਤੇ 24 ਨਵੰਬਰ ਨੂੰ ਕੁਰੂਕਸ਼ੇਤਰ ਵਿੱਚ ਇਸ ਦਾ ਸਮਾਪਨ ਹੋਵੇਗਾ। ਉਸੀ ਦਿਨ ਉੱਥੇ ਸਰਵ ਧਰਮ ਸਮੇਲਨ ਵੀ ਆਯੋਜਿਤ ਕੀਤਾ ਜਾਵੇਗਾ। ਅਗਲੇ ਦਿਨ 25 ਨਵੰਬਰ ਨੂੰ ਸ਼੍ਰੀ ਗੁਰੂ ਤੇਗ ਬਹਾਦੁਰ ਜੀ ਦੇ ਸ਼ਹੀਦੀ ਦਿਵਸ ‘ਤੇ ਕੁਰੂਕਸ਼ੇਤਰ ਵਿੱਚ ਮਹਾਸਮਾਗਮ ਦਾ ਆਯੋਜਨ ਹੋਵੇਗਾ। ਇਸ ਵਿੱਚ ਮਾਣਯੋਗ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਮੁੱਖ ਮਹਿਮਾਨ ਵਜੋ ਸ਼ਾਮਿਲ ਹੌਣਗੇ।
ਮੁੱਖ ਮੰਤਰੀ ਨੇ ਕਿਹਾ ਕਿ ਸ਼੍ਰੀ ਗੁਰੂ ਤੇਗ ਬਹਾਦੁਰ ਜੀ ਦਾ ਹਰਿਆਣਾ ਦੀ ਪਵਿੱਤਰ ਧਰਤੀ ਨਾਲ ਡੁੰਘਾ ਸਬੰਧ ਰਿਹਾ ਹੈ। 1665 ਵਿੱਚ ਸਿੱਖ ਧਰਮ ਦੇ ਮੁੱਖ ਦਫਤਰ ਦਾ ਧਮਤਾਨ, ਪਰਗਨਾ ਜੀਂਦ, ਬਾਂਗਰ ਦੇਸ਼ (ਹੁਣ ਹਰਿਆਣਾ) ਵਿੱਚ ਟ੍ਰਾਂਸਫਰ ਕੀਤਾ ਸੀ। ਇਸ ਫੈਸਲੇ ਦਾ ਕਾਰਨ ਇਹ ਸੀ ਕਿ ਇਸ ਖੇਤਰ ਨੂੰ ਸਿੱਧੇ ਦੱਖਣ ਵਿੱਚ ਲੋਹਗੜ੍ਹ ਨਾਲ ਜੋੜਿਆ ਗਿਆ ਸੀ। ਇਸੀ ਤਰ੍ਹਾਂ 1665 ਵਿੱਚ, ਸ਼੍ਰੀ ਗੁਰੂ ਤੇਗ ਬਹਾਦੁਰ ਸਾਹਿਬ ਨੇ ਬਾਂਗਰ ਦੇਸ ਤੋਂ ਲੋਹਗੜ੍ਹ ਦੀ ਯਾਤਰਾ ਕੀਤੀ। ਉਹ ਜੀਂਦ, ਕੈਥਲ, ਚੀਕਾ, ਕਰਾਹ, ਸਿਯਾਨਾ ਸਇਦਾ ਅਤੇ ਫਿਰ ਪਿਹੋਵਾ ਗਏ, ਜਿੱਥੇ ਉਨ੍ਹਾਂ ਨੇ ਸਿੱਖ ਸੰਗਤ ਨਾਲ ਮੁਲਾਕਾਤ ਕੀਤੀ। ਇਸ ਦੇ ਬਾਅਦ ਫਿਰ ਗੁਰੂ ਸਾਹਿਬ ਜਿਲ੍ਹਾ ਕੁਰੂਕਸ਼ੇਤਰ ਦੇ ਪਿੰਡ ਬਾਰਨਾ ਰਵਾਨਾ ਹੋਏ, ਜਿੱਥੇ ਮਾਨਸਦ ਭਾਈ ਸੁਧਾ ਨੇ ਉਨ੍ਹਾਂ ਦਾ ਸਵਾਗਤ ਕੀਤਾ। ਇਸੀ ਤਰ੍ਹਾ ਥਾਨੇਸਰ, ਲਾਡਵਾ, ਯਮੁਨਾਨਗਰ ਖੇਤਰ ਵਿੱਚ ਵੀ ਉਨ੍ਹਾਂ ਦਾ ਜਾਣਾ ਹੋਇਆ।
ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾਵਾਸੀਆਂ ਦੀ ਖੁਸ਼ਕਿਸਮਤੀ ਹੈ ਕਿ ਇੱਥੇ ਸ਼੍ਰੀ ਗੁਰੂ ਤੇਗ ਬਹਾਦੁਰ ਜੀ ਦੇ ਪਵਿੱਤਰ ਚਰਣ ਕਈ ਵਾਰ ਪਏ। ਉਨ੍ਹਾਂ ਨੇ ਜਿੱਥੇ ਅਨੇਕ ਵਾਰ ਆਪਣੇ ਪ੍ਰਵਾਸ ਦੌਰਾਨ ਸੰਗਤ ਨੂੰ ਦਿਵਅ ਗਿਆਨ ਦਿੱਤਾ ਅਤੇ ਧਰਮ ਦੀ ਰੱਖਿਆ ਲਈ ਪ੍ਰੇਰਿਤ ਕੀਤਾ। ਜਿੱਥੇ-ਜਿੱਥੇ ਉਹ ਪਹੁੰਚੇ ਉੱਥੇ ਉਨ੍ਹਾਂ ਦੀ ਯਾਦ ਨੁੰ ਸਦਾ ਬਣਾਏ ਰੱਖਣ ਲਈ ਗੁਰੂਘਰ ਸਥਾਪਿਤ ਹਨ ਜੋ ਸਦੀਆਂ ਤੋਂ ਉਨ੍ਹਾਂ ਦੀ ਸਿਖਿਆਵਾਂ ਦੀ ਜੋਤੀ ਦਾ ਚਾਨਣ ਫੈਲਾ ਰਹੇ ਹਨ। ਉਹ 30 ਤੋਂ ਵੀ ਵੱਧ ਸਥਾਨ ਹੁਣ ਪਵਿੱਤਰ ਤੀਰਥ ਬਣ ਗਏ ਹਨ ਅਤੇ ਸਾਲ ਭਰ ਸੰਗਤ ਉਨ੍ਹਾਂ ਦੇ ਗੁਰੂਦੁਆਰਿਆਂ ਵਿੱਚ ਜਾ ਕੇ ਆਪਣੇ ਜੀਵਨ ਨੁੰ ਸੰਵਾਰ ਰਹੀ ਹੈ।
ਮੁੱਖ ਮੰਤਰੀ ਦੇ ਲਈ ਪੇ੍ਰਰਣਾਦਾਇਆ ਮੌਕਾ
ਮੁੱਖ ਮੰਤਰੀ ਨੇ ਆਪਣੇ ਸੰਬੋਧਨ ਵਿੱਚ ਨੌਜੁਆਨਾਂ ਲਈ ਕਿਹਾ ਕਿ ਗੁਰੂ ਤੇਗ ਬਹਾਦੁਰ ਜੀ ਦਾ 350ਵਾਂ ਸ਼ਹੀਦੀ ਸਾਲ ਇਸ ਲਈ ਵੀ ਅਹਿਮ ਹੈ ਕਿਉਂਕਿ ਇਸ ਦੇ ਜਰਇਏ ਨੌਜੁਆਨਾਂ ਨੂੰ ਦੱਸਣਾ ਹੈ ਕਿ ਮੌਜੂਦਾ ਭਾਰਤ ਦੀ ਨੀਂਹ ਅਨੇਕ ਕੁਰਬਾਨੀਆਂ, ਤੱਪ ਅਤੇ ਤਿਆਗ ਨਾਲ ਮਜਬੁਤ ਬਣੀ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਕੁਸ਼ਲ ਅਗਵਾਈ ਹੇਠ ਸਰਕਾਰ ਭਾਰਤ ਦੀ ਅਧਿਆਤਮਿਕ ਯਾਤਰਾ ਅਤੇ ਵਿਰਾਸਤ ਨੂੰ ਵਿਸ਼ਵ ਪਹਿਚਾਣ ਦਿਵਾਉਣ ਵਿੱਚ ਕੋਈ ਕਮੀ ਨਹੀਂ ਛੱਡੇਗੀ। ਇਸੀ ਤਹਿਤ ਪਿਛਲੇ 11 ਸਾਲਾਂ ਵਿੱਚ ਸਿੱਖ ਵਿਰਾਸਤ, ਮਹਾਪੁਰਸ਼ਾਂ, ਗੁਰੂਗੱਦੀਆਂ, ਇਤਿਹਾਸਕ ਥਾਵਾਂ ਨੂੰ ਜੋ ਮਹਤੱਵ ਮਿਲਿਆ ਹੈ, ਉਹ ਸਾਡੀ ਰਾਸ਼ਟਰ ਨੀਤੀ ਦਾ ਹਿੱਸਾ ਹੈ। ਸ਼੍ਰੀ ਗੁਰੂ ਨਾਨਕ ਦੇਵ ਜੀ ਦੀ 550ਵੀਂ ਜੈਯੰਤੀ ਤੋਂ ਲੈ ਕੇ ਅੱਜ ਸ਼੍ਰੀ ਗੁਰੂ ਤੇਗ ਬਹਾਦੁਰ ਜੀ ਦੀ ਸ਼ਹੀਦੀ ਦੇ 350ਵੇਂ ਯਾਦਵਾਰ ਯਾਲ ਤੱਕ ਭਾਰਤ ਗਤੀ ਨਾਲ ਅੱਗੇ ਵੱਧ ਰਿਹਾ ਹੈ।
ਸਰਕਾਰ ਵੱਲੋਂ ਕੀਤੇ ਗਏ ਕੰਮਾਂ ਦਾ ਜਿਕਰ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਸਾਲ 1984 ਵਿੱਚ ਹੋਏ ਦੰਗਿਆਂ ਵਿੱਚ ਜਿਨ੍ਹਾਂ ਸਿੱਖ ਪਰਿਵਾਰਾਂ ਨੇ ਆਪਣਿਆਂ ਨੂੰ ਗੁਆਇਆ ਸੀ, ਸਰਕਾਰ ਨੇ ਹਰਿਆਣਾ ਦੇ ਅਜਿਹੇ 121 ਪਰਿਵਾਰਾਂ ਦੇ ਇੱਕ-ਇੱਕ ਮੈਂਬਰ ਨੂੰ ਸਰਕਾਰੀ ਨੋਕਰੀ ਦੇਣਾ ਦਾ ਪ੍ਰਾਵਧਾਨ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਦਸਬੰਰ, 2022 ਵਿੱਚ ਹਰਿਆਣਾ ਸਿੱਖ ਗੁਰੂਦੁਆਰਾ ਪ੍ਰਬੰਧਨ ਕਮੇਟੀ ਦੀ ਸਥਾਪਨਾ ਕੀਤੀ ਗਈ। ਇਸ ਨਾਲ ਸਿੱਖਾਂ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਮੰਗ ਨੂੰ ਪੂਰਾ ਕੀਤਾ। ਇਸ ਨਾਲ ਹਰਿਆਣਾ ਵਿੱਚ ਸਿੱਖ ਕਮਿਉਨਿਟੀ ਨੂੰ ਖੁਦਮੁਖਤਿਆਰੀ ਮਿਲੀ ਹੈ। ਯਮੁਨਾਨਗਰ ਵਿੱਚ ਬਨਣ ਵਾਲੇ ਮੈਡੀਕਲ ਕਾਲਜ ਦਾ ਨਾਮ ਹਿੰਦ ਦੀ ਚਾਦਰ ਸ਼੍ਰੀ ਗੁਰੂ ਤੇਗ ਬਹਾਦੁਰ ਦੇ ਨਾਮ ‘ਤੇ ਰੱਖਿਆ ਗਿਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਅਸੰਧ ਦੇ ਕਾਲਜ ਦਾ ਨਾਮ ਸਰਬੰਸਦਾਨੀ ਸ਼੍ਰੀ ਗੁਰੂ ਗੋਬਿੰਦ ਸਿੰਘ ਦੇ ਛੋਟੇ ਸਾਹਿਬਜਾਦੇ ਬਾਬਾ ਫਤਿਹ ਸਿੰਘ ਦੇ ਨਾਮ ‘ਤੇ ਰੱਖਿਆ ਗਿਆ ਹੈ।
Leave a Reply